ਕੈਨੇਡਾ ’ਚ ਇਸ ਵਾਰ ਬਰਫ਼ਬਾਰੀ ਭਾਵੇਂ ਕਾਫ਼ੀ ਦੇਰ ਨਾਲ ਹੋਈ ਹੈ ਪਰ ਬੀਸੀ ਦੇ ਲੋਅਰ ਮੇਨਲੈਂਡ ਇਲਾਕੇ ਵਿਚ ਇਸ ਦਾ ਜ਼ਿਆਦਾ ਅਸਰ ਵੇਖਣ ਨੂੰ ਮਿਲਿਆ ਹੈ। ਔਸਤਨ ਅੰਕੜਿਆਂ ਮੁਤਾਬਕ ਇਕ ਫ਼ੁਟ ਤੋਂ ਦੋ ਫ਼ੁਟ ਤਕ ਡਿੱਗੀ ਬਰਫ਼ ਕਾਰਨ ਜਨਜੀਵਨ ਪੂਰੀ ਤਰਾਂ ਠੱਪ ਹੋ ਕੇ ਰਹਿ ਗਿਆ ਹੈ। ਥਾਂ-ਥਾਂ ’ਤੇ ਛੋਟੀਆਂ ਕਾਰਾਂ ਬਰਫ਼ ਵਿਚ ਫਸਣ ਕਾਰਨ ਵੱਡੀ ਗਿਣਤੀ ਵਿਚ ਲੋਕ ਕੰਮਾਂ ’ਤੇ ਸਮੇਂ ਸਿਰ ਨਹੀਂ ਪਹੁੰਚ ਸਕੇ। ਭਾਰੀ ਬਰਫ਼ਬਾਰੀ ਨੇ ਬਰਫ਼ ਤੋਂ ਬਚਣ ਲਈ ਮੌਕਾ ਹੀ ਨਹੀਂ ਦਿਤਾ ਕਿ ਸਥਾਨਕ ਸਰਕਾਰਾਂ ਸੜਕਾਂ ਉਪਰ ਲੂਣ ਅਤੇ ਬਰਫ਼ ਖੋਰਨ ਵਾਲੇ ਤਰਲ ਦਾ ਛਿੜਕਾਅ ਕਰ ਸਕਣ। ਵੱਡੀਆਂ ਅਤੇ ਜ਼ਿਆਦਾ ਆਵਾਜਾਈ ਵਾਲੀਆਂ ਸੜਕਾਂ ਤਾਂ ਸਥਾਨਕ ਸਰਕਾਰਾਂ ਵਲੋਂ ਸਾਫ਼ ਕਰ ਦਿਤੀਆਂ ਗਈਆਂ ਪਰ ਵਸੋਂ ਏਰੀਏ ਵਾਲੀਆਂ ਅਤੇ ਮੁਹੱਲਿਆਂ ’ਚ ਬੰਦ ਹੋਣ ਵਾਲੀਆਾਂ ਸੜਕਾਂ ਵਲ ਸਥਾਨਕ ਸਰਕਾਰਾਂ ਨੇ ਉਕਾ ਹੀ ਧਿਆਨ ਨਹੀਂ ਦਿਤਾ।
.
Heavy snowfall in Canada! It was difficult to leave the house, schools were also closed.
.
.
.
#snowstorm #canadanews #canadasnow